Principal's Message -Mrs. Harjit Kaur

Mrs.Harjit Kaur

ਜੀਵਨ ਦੀ ਸਫਲਤਾ ਦਾ ਰਾਜ ਮਿਹਨਤ ਅਤੇ ਇਮਾਨਦਾਰੀ ਹੈ। ਕੋਈ ਵੀ ਮਾੜੀ ਤੋਂ ਮਾੜੀ ਪ੍ਰਸਥਿਤੀ ਇਸ ਨੂੰ ਦੱਬ ਨਹੀਂ ਸਕਦੀ।ਮਿਹਨਤ ਤੇ ਇਮਾਨਦਾਰ ਵਿਅਕਤੀ ਦੀ ਉੱਚ ਪ੍ਰਤਿਭਾ ਵਿਚ ਥੋੜ੍ਹੇ ਸਮੇਂ ਲਈ ਕੋਈ ਦਖਲ ਅੰਦਾਜ਼ੀ ਕਰਕੇ ਉਸਨੂੰ ਔਖਾ ਤਾਂ ਬਣਾ ਸਕਦਾ ਹੈ ਪਰ ਉਸ ਨੂੰ ਕੋਈ ਰੋਕ ਨਹੀਂ ਸਕਦਾ। ਕੋਈ ਵੀ ਸੰਗਠਨ ਅਜਿਹਾ ਨਹੀਂ ਜੋ ਮਿਹਨਤੀ ਤੇ ਇਮਾਨਦਾਰ ਵਿਅਕਤੀਆਂ ਦੀ ਭਾਲ ਨਾ ਕਰ ਰਿਹਾ ਹੋਵੇ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੰਗ ਚੰਗੇ, ਸ਼ਕਤੀਸ਼ਾਲੀ, ਮਿਹਨਤੀ ਅਤੇ ਇਮਾਨਦਾਰ ਆਦਮੀ ਦੀ ਹੈ ਜੋ ਜਿੰਮੇਵਾਰੀਆਂ ਸੰਭਾਲ ਸਕੇ, ਪਰ ਇਸ ਕਿਸਮ ਦੇ ਵਿਅਕਤੀ ਬਹੁਤ ਥੋੜ੍ਹੇ ਮਿਲਦੇ ਹਨ ਜਦ ਕੇ ਇਹਨਾ ਦੀ ਭਾਲ ਕਰਨ ਵਾਲਿਆਂ ਵਿਚ ਸਖਤ ਮੁਕਾਬਲਾ ਹੁੰਦਾ ਹੈ।
ਆਮ ਤੌਰ ਤੇ ਵੱਡੇ ਵੱਡੇ ਕੰਮਾਂ ਨੂੰ ਚਲਾਉਣ ਵਾਲੇ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਕੰਮ ਕਰਨ ਲਈ ਜੋ ਨੌਜਵਾਨ ਆਉਂਦੇ ਹਨ ਉਹ ਯੋਗ ਮੌਕਿਆਂ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਦੇ ਸਾਹਮਣੇ ਕਈ ਮੌਕੇ ਆਉਂਦੇ ਹਨ, ਪਰ ਜਦੋਂ ਉਹ ਤਿਆਰ ਹੀ ਨਹੀਂ ਤਾਂ ਉਹ ਉਸ ਚੀਜ਼ ਦੀ ਪ੍ਰਾਪਤੀ ਤੋਂ ਅਸਫਲ ਰਹਿ ਜਾਂਦੇ ਹਨ ਜੋ ਆਪਣੇ ਆਪ ਹੀ ਉਨ੍ਹਾਂ ਦੀ ਝੋਲੀ ਵਿੱਚ ਪੈ ਜਾਂਦੀ,ਜੇਕਰ ਉਹ ਤਿਆਰ ਹੁੰਦੇ।
ਹਰ ਇਕ ਵਿਅਕਤੀ ਦੇ ਅੰਦਰ ਪਰਮਾਤਮਾ ਨੇ ਇੰਨੀ ਕਾਰਜ ਕੁਸ਼ਲਤਾ ਪ੍ਰਦਾਨ ਕੀਤੀ ਹੈ, ਜੋ ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਕੀਤੇ ਜਾਣ ਲਈ ਜ਼ਰੂਰੀ ਹੈ। ਜਿਹੜਾ ਵਿਅਕਤੀ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਤਿਆਰ ਹੈ ਅਤੇ ਕੋਸ਼ਿਸ਼ ਵੀ ਕਰਦਾ ਹੈ ਉਹ ਆਪਣੀ ਕੁਸ਼ਲਤਾ ਦੇ ਉੱਚੇ ਪੱਧਰ ਤੱਕ ਜ਼ਰੂਰ ਪਹੁੰਚੇਗਾ। ਉਹ ਕਿਸੇ ਵੀ ਕੰਮ ਨੂੰ ਖ਼ੁਸ਼ੀ ਅਤੇ ਨਿਰ-ਸੰਕੋਚ ਕਰਨ ਲਈ ਤਿਆਰ ਹੋਵੇਗਾ। ਬਹੁਤ ਲੋਕ ਜੀਵਨ ਦੇ ਮੌਕਿਆਂ ਲਈ ਸਿਰਫ ਇਸ ਲਈ ਤਿਆਰ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਅੰਦਰ ਛੁਪੀ ਕਾਰਜ ਕੁਸ਼ਲਤਾ ਨੂੰ ਪਹਿਚਾਣਦੇ ਹੋਏ ਕੁਝ ਗੁਣ ਪ੍ਰਾਪਤ ਕਰ ਲਏ ਹੁੰਦੇ ਹਨ ਜਿਵੇਂ ਵਕਤ ਸਿਰ ਕੰਮ ਕਰਨਾ, ਕੰਮ ਨੂੰ ਪੂਰਾ ਕਰਨਾ, ਕੰਮ ਨੂੰ ਚੰਗੀ ਤਰ੍ਹਾਂ ਕਰਨਾ।
ਇਨ੍ਹਾਂ ਸਭ ਗੱਲਾਂ ਦੇ ਆਧਾਰ ਤੇ ਮੈਂ ਵਿਦਿਆਰਥੀਆਂ ਨੂੰ ਇਹ ਸੇਧ ਦੇਣਾ ਚਾਹੁੰਦੀ ਹਾਂ ਕਿ ਆਪਣੇ ਮਨ ਵਿਚ ਹਮੇਸ਼ਾ ਪੱਕਾ ਵਿਸ਼ਵਾਸ ਕਰ ਲਓ ਕਿ ਤੁਹਾਡਾ ਜਨਮ ਕਿਸੇ ਵਿਸ਼ਾਲ ਮਹੱਤਵਪੂਰਨ ਤੇ ਉਪਯੋਗੀ ਕੰਮ ਲਈ ਹੋਇਆ ਹੈ ਤੇ ਤੁਸੀਂ ਆਪਣੀ ਸੋਚ ਦੇ ਯਤਨਾਂ ਦਾ ਮੇਲ ਕਰਦੇ ਹੋਏ ਸਿਆਣਪ; ਹੁਸ਼ਿਆਰੀ ਅਤੇ ਕੁਸ਼ਲਤਾ ਨਾਲ ਲਗਾਤਾਰ ਸੰਘਰਸ਼ ਕਰਦੇ ਹੋਏ ਉੱਨਤੀ ਦੇ ਰਾਹ ਤੇ ਚੱਲ ਰਹੇ ਹੋ ਤੇ ਕਿਸੇ ਉੱਚੇ ਨਿਸ਼ਾਨੇ ਵੱਲ ਲਗਾਤਾਰ ਵਧ ਰਹੇ ਹੋ ਸਮਝ ਲਓ ਕਿ ਇਹ ਮੰਜ਼ਿਲ ਜਲਦੀ ਹੀ ਤੁਹਾਡੇ ਕਦਮਾਂ ਵਿੱਚ ਹੋਵੇਗੀ।

Principal: Mrs. Harjit Kaur

Take chances, make mistakes. That’s how you grow. Pain nourishes your courage. You have to fail in order to practice being brave

Mary Tyler Moore